Haiku in Punjabi

The following haiku and senryu were translated into Punjabi by Amarjit Tiwana. The first four appeared in August and October of 2011 on his blog, Punjabi Haiku. The remainder appeared in the journal Wah 1:1 April 2014 and 1:2 September 2014. My grateful thanks for these translations. See also the essay Haiku and the Japanese Garden, also translated into Punjabi.


Michael Dylan Welch ਮਾਇਕਲ ਡਾਇਲਨ ਵੈੱਲਚ

Translator: Amarjit Tiwana ਅਨੁਵਾਦ: ਅਮਰਜੀਤ ਸਾਥੀ


visiting mother— ਮਾਂ ਮਿਲਣ ਆਈ—

again she finds ਫੇਰ ਉਸ ਨੇ ਲੱਭ ਲਿਆ

my first grey hair ਮੇਰਾ ਪਹਿਲਾ ਧੌਲ਼ਾ ਵਾਲ਼


a crab apple ਜੰਗਲ਼ੀ ਸਿਉ

from the highest branch ਟੀਸੀ ਦੀ ਟਹਿਣੀ ਤੋਂ ਡਿੱਗਿਆ

rattles down the rain spout ਮੀਂਹ ਵਾਛੜ ਵਿਚ ਖੜਕਦਾ


breakfast alone ਇਕੱਲਾ ਕਰਾਂ ਨਾਸ਼ਤਾ

slowly I eat ਹੌਲ਼ੀ ਹੌਲ਼ੀ ਖਾਵਾਂ

my melancholy ਅਪਣੀ ਉਦਾਸੀ


a withered apple ਇਕ ਸੁੱਕਿਆ ਸੇਵ

caught in an old spike rake ਪੁਰਾਣੀ ਤਾਰ-ਤੰਗਲ਼ੀ ਫਸਿਆ

. . . blossoms fall . . . ਫੁਲ ਝੜ ਰਹੇ


scattered petals . . . ਖਿੜੀਆਂ ਪੰਖੜੀਆਂ . . .

the thud of my books ਪੁਸਤਕਾਂ ਦਾ ਖੜਾਕ

in the book drop ਮੋੜਣ ਵਾਲੇ ਡੱਬੇ


morning bird song— ਪ੍ਰਭਾਤ-ਪੰਛੀ ਦਾ ਗੀਤ

my paddle slips ਮੇਰਾ ਪੈਡਲ ਥਿੜਕਿਆ

into its reflection ਅਪਣੇ ਹੀ ਅਕਸ ਵਿਚ + +


summer moonlight ਹੁਨਾਲੀ ਚਾਨਣ

the potter’s wheel ਘੁਮਾਰ ਦਾ ਚੱਕ

slows ਹੋਇਆ ਹੌਲੀ


mountain morning— ਪਹਾੜੀ ਸਵੇਰ—

all over the red berry bush ਲਾਲ ਬੈਰੀ ਦੀ ਝਾੜੀ ਉੱਤੇ

snow in tiny heaps ਥੋੜੀ ਥੋੜੀ ਬਰਫ


clicking off the late movie . . . ਦੇਰ-ਰਾਤ ਮੂਵੀ ਕੀਤੀ ਬੰਦ . . .

the couch cushion ਸੋਫੇ ਦਾ ਸਰਾਹਣਾ

reinflates ਮੁੜ ਫੁੱਲ ਗਿਆ


winter wind— ਸਰਦ ਹਵਾ—

kite string tangled ਪਤੰਗ ਦੀ ਡੋਰ ਉਲ਼ਝੀ

in the garden trellis ਬਾਗ਼ ਦੇ ਖਿੜਕਿਆਂ ਵਿਚ


tulip festival— ਟਿਊਲਿਪ ਫੈਸਟੀਵਲ—

the colours of all the cars ਪਾਰਕਿੰਗ ਲੋਟ ਵਿਚ

in the parking lot ਸਭ ਕਾਰਾਂ ਦੇ ਰੰਗ


an old woolen sweater ਪੁਰਾਣਾ ਊਨੀ ਸਵੈਟਰ

taken yarn by yarn ਧਾਗਾ ਧਾਗਾ ਕਰਕੇ ਖਿੱਚਿਆ

from the snowbank ਬਰਫ ਦੀ ਕੰਧੀ ‘ਚੋਂ


morning chill— ਸਵੇਰ ਦੀ ਠੰਡ—

the bag of marbles ਬੰਟਿਆਂ ਦੀ ਥੈਲੀ

shifts on the shelf ਸ਼ੈਲਫ ਉੱਤੇ ਹਿੱਲੀ


home for Christmas: ਕਰਿਸਮਿਸ ਨੂੰ ਘਰ ਮੁੜਿਆ:

my childhood desk drawer ਮੇਰੇ ਬਚਪਨ ਦੇ ਡੈਸਕ ਦਾ

empty ਖਾਲੀ ਪਿਆ ਖਾਨਾ


warm winter evening— ਸਰਦੀ ਦੀ ਨਿੱਘੀ ਰਾਤ—

the chairs askew ਕਵਿਤਾ ਪਾਠ ਪਿਛੋਂ ਪਈਆਂ

after the poetry reading ਏਧਰ-ਓਧਰ ਕੁਰਸੀਆਂ